Thursday, September 25, 2014

ਲੇਸਿਕ ਲੇਜਰ ਅਪਰੇਸ਼ਨ ਕੀ ਹੈ | What is Lasik Laser

ਲੇਸਿਕ ਲੇਜਰ ਅਪਰੇਸ਼ਨ ਅੱਖ ਦੇ ਐਨਕ ਦਾ ਨੰਬਰ ਉਤਾਰਨ ਦਾ ਇੱਕ ਤਰੀਕਾ ਹੈ। ਅੱਖ ਦੀ ਸਭ ਤੋਂ ਬਾਹਰਲੀ ਪਰਤ ਕੱਚ ਵਾਂਗੂ ਸਾਫ ਹੁੰਦੀ ਹੈ , ਇਸ ਪਰਤ ਨੂੰ ਕੌਰਨੀਆ ਕਹਿੰਦੇ ਹਨ । ਲੇਜਰ ਦੀਆਂ ਕਿਰਨਾਂ ਨਾਲ ਕੌਰਨੀਆਂ ਦਾ ਅਕਾਰ ਬਦਲ ਕੇ ਐਨਕ ਦਾ ਨੰਬਰ ਉਤਾਰ ਦਿੱਤਾ ਜਾਂਦਾ ਹੈ ।


ਲੇਸਿਕ ਲੇਜਰ ਅਪਰੇਸ਼ਨ ਦਾ ਕੀ ਤਰੀਕਾ ਹੈ

ਕੌਰਨੀਆ ਦੀ ਇੱਕ ਪਤਲੀ ਪਰਤ ਬਣਾ ਕੇ ਸਾਈਡ ਤੇ ਹਟਾ ਦਿੱਤੀ ਜਾਂਦੀ ਹੈ । ਨੰਗੇ ਕੌਰਨੀਆ ਤੇ ਲੇਜਰ ਦੀਆਂ ਕਿਰਨਾਂ ਮਾਰ ਕੇ ਇਸ ਦਾ ਅਕਾਰ ਬਦਲ ਦਿੱਤਾ ਜਾਂਦਾ ਹੈ । ਫਿਰ ਪਰਤ ਵਾਪਸ ਰੱਖ ਦਿੱਤੀ ਜਾਂਦੀ ਹੈ ਜੋ ਕਿ ਨਾਲ ਦੀ ਨਾਲ ਵਾਪਸ ਜੁੜ ਜਾਂਦੀ ਹੈ ।



ਕਿੰਨੇ ਪ੍ਰਕਾਰਾ ਦੇ ਲੇਸਿਕ ਲੇਜਰ ਅਪਰੇਸ਼ਨ ਹੁੰਦੇ ਹਨ

  1. ਸਾਧਾਰਨ ਲੇਸਿਕ ਲੇਜਰ ਅਪਰੇਸ਼ਨ : ਇਸ ਅਪਰੇਸ਼ਨ ਵਿੱਚ ਕੋਰਨੀਆ ਦਾ ਅਸਲ ਅਕਾਰ ਬਦਲ ਜਾਣ ਕਰਕੇ ਰਾਤ ਨੂੰ ਵੇਖਣ ਵਿੱਚ ਅਤੇ ਵਹੀਕਲ ਚਲਾਉਣ ਸਮੇਂ ਮੁਸ਼ਕਿਲ ਆ ਸਕਦੀ ਹੈ । ਫਿਰ ਵੀ ਕੁਝ ਖਾਸ ਮਰੀਜਾਂ ਵਿੱਚ ਸਧਾਰਣ ਲੇਸਿਕ ਦੀ ਵੀ ਲੋੜ ਪੈਂਦੀ ਹੈ ।
  2. ਕਸਟਮ ਆਪਟੀਮਾਈਜਡ ਲੇਸਿਕ ਲੇਜਰ ਅਪਰੇਸ਼ਨ : ਇਸ ਅਪਰੇਸ਼ਨ ਵਿੱਚ ਕੌਰਨੀਆ ਦਾ ਅਸਲ ਅਕਾਰ ਨਹੀਂ ਬਦਲਦਾ ਅਤੇ ਰਾਤ ਨੂੰ ਵੇਖਣ ਵਿੱਚ ਅਤੇ ਵਹੀਕਲ ਚਲਾਉਣ ਸਮੇਂ ਮੁਸ਼ਕਿਲ ਘੱਟ ਆਉਂਦੀ ਹੈ । 
  3. ਸੀ ਲੇਸਿਕ ਜਾਂ ਕਸਟਮ ਲੇਸਿਕ ਜਾਂ ਵੇਵ ਫਰੰਟ ਲੇਸਿਕ : ਜਿਸ ਤਰ੍ਹਾਂ ਹਰ ਇਨਸਾਨ ਦੀ ਸ਼ਕਲ ਦੂਸਰੇ ਇਨਸਾਨ ਤੋਂ ਅਲੱਗ ਹੁੰਦੀ ਹੈ ਉਸੀ ਤਰ੍ਹਾਂ ਉਸਦੀ ਅੱਖ ਦੀ ਬਨਾਵਟ ਵੀ ਦੂਸਰੇ ਇਨਸਾਨਾਂ ਨਾਲੋਂ ਅਲੱਗ ਹੁੰਦੀ ਹੈ ਕਸਟਮ ਲੇਸਿਕ ਵਿੱਚ ਲੇਜਰ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਦੀ ਹੈ । ਇਸ ਤਰ੍ਹਾਂ ਅੱਖ ਦੀਆਂ ਬਹੁਤ ਬਰੀਕ ਗਲਤੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ । ਕਸਟਮ ਲੇਸਿਕ ਤੋਂ ਬਾਅਦ ਰੋਸ਼ਨੀ ਦਾ ਫਟਣਾ , ਰਾਤ ਨੂੰ ਵੇਖਣ ਵਿੱਚ ਜਾਂ ਵਹੀਕਲ ਚਲਾਉਣ ਵਿੱਚ ਮੁਸ਼ਕਿਲ ਨਹੀਂ ਆਉਂਦੀ । ਰੰਗ ਵੀ ਫਿੱਕੇ ਨਜਰ ਨਹੀਂ ਆਉਂਦੇ ।

ਕੀ ਮੈਂ ਲੇਸਿਕ ਲੇਜਰ ਅਪਰੇਸ਼ਨ ਲਈ ਚੰਗਾ ਮਰੀਜ ਹਾਂ ?

ਜੇਕਰ ਤੁਹਾਡੀ ਉਮਰ 18 ਸਾਲਾਂ ਤੋਂ ਉਪਰ ਹੈ ਅਤੇ ਪਿਛਲੇ 6 ਮਹੀਨਿਆਂ ਤੋਂ ਤੁਹਾਡੀ ਐਨਕ ਦਾ ਨੰਬਰ ਵਧਿਆ ਜਾਂ ਘਟਿਆ ਨਹੀਂ ਹੈ, ਤੁਹਾਡੀ ਅੱਖ ਦਾ ਪਿਛਲਾ ਪਰਦਾ ਸਹੀ ਹੈ, ਅੱਖ ਉਪਰ ਕੋਈ ਦਾਗ ਜਾਂ ਤੁਹਾਨੂੰ ਅੱਖ ਦੀ ਕੋਈ ਹੋਰ ਬਿਮਾਰੀ ਨਹੀਂ ਹੈ ਤਾਂ ਤੁਸੀਂ ਲੇਸਿਕ ਲੇਜਰ ਅਪਰੇਸ਼ਨ ਕਰਵਾਉਣ ਲਈ ਚੰਗੇ ਮਰੀਜ ਹੋ । ਕੁਝ ਲੋਕਾਂ ਦਾ ਕੋਰਨੀਆ ਪਤਲਾ ਹੁੰਦਾ ਹੈ, ਅੱਖਾਂ ਖੁਸ਼ਕ ਹੁੰਦੀਆਂ ਹਨ ਜਾਂ ਉਹ ਕੋਈ ਦਵਾਈ ਪਾ ਰਹੇ ਹੁੰਦੇ ਹਨ ਉਹ ਲੇਸਿਕ ਲੇਜ, ਅਪਰੇਸ਼ਨ ਦੇ ਚੰਗੇ ਮਰੀਜ ਨਹੀਂ ਹੁੰੰਦੇ । ਇਸਦੀ ਪਹਿਚਾਨ ਡਾਕਟਰ ਪੂਰਾ ਚੈਕਅਪ ਕਰਕੇ ਹੀ ਦੱਸ ਸਕਦੇ ਹਨ ।

ਲੇਸਿਕ ਲੇਜਰ ਦਾ ਅਪਰੇਸ਼ਨ ਕਿੰਨੇ ਸਮੇਂ ਦਾ ਹੁੰਦਾ ਹੈ , ਇਸ ਅਪਰੇਸ਼ਨ ਦੌਰਾਨ ਕੋਈ ਤਕਲੀਫ ਹੁੰਦੀ ਹੈ , ਕੀ ਅਪਰੇਸ਼ਨ ਦੌਰਾਨ ਟੀਕਾ ਤਾਂ ਨਹੀਂ ਲਗਾਇਆ ਜਾਂਦਾ ?

ਇਹ ਪੂਰਾ ਅਪਰੇਸ਼ਨ ਕੁਝ ਮਿੰਟਾਂ ਦਾ ਹੈ । ਦੋਨੇ ਅੱਖਾਂ ਦਾ ਅਪਰੇਸ਼ਨ ਇੱਕਠਾ ਹੁੰਦਾ ਹੈ । ਅੱਖ ਵਿੱਚ ਕੋਈ ਟੀਕਾ ਨਹੀਂ ਲਗਾਇਆ ਜਾਂਦਾ । ਤੁਪਕੇ ਵਾਲੀ ਦਵਾਈ ਨਾਲ ਅੱਖ ਨੂੰ ਸੁੰਨ ਕੀਤਾ ਜਾਂਦਾ ਹੈ ਅਪਰੇਸ਼ਨ ਤੋਂ ਬਾਅਦ ਕੁਝ ਸਮੇਂ ਲਈ ਅੱਖ ਵਿੱਚ ਥੋੜ੍ਹੀ ਰੜਕ ਰਹਿੰਦੀ ਹੈ ।

ਕੀ ਲੇਸਿਕ ਲੇਜਰ ਅਪਰੇਸ਼ਨ ਇੱਕ ਪੱਕਾ ਇਲਾਜ ਹੈ ? 
ਜੀ ਹਾਂ ਲੇਸਿਕ ਲੇਜਰ ਅਪਰੇਸ਼ਨ ਇੱਕ ਪੱਕਾ ਇਲਾਜ ਹੈ ਲੇਸਿਕ ਲੇਜਰ ਨਾਲ ਗਿਆ ਨੰਬਰ ਵਾਪਿਸ ਨਹੀਂ ਆਊਂਦਾ ।

ਕੀ ਲੇਸਿਕ ਲੇਜਰ ਅਪਰੇਸ਼ਨ ਤੋਂ ਬਾਅਦ ਐਨਕਾਂ ਦੀ ਜਰੂਰਤ ਪਵੇਗੀ ? 
ਜਿਆਦਾ ਕਰਕੇ ਮਰੀਜਾਂ ਨੂੰ ਐਨਕਾਂ ਦੀ ਜਰੂਰਤ ਨਹੀਂ ਪੈਂਦੀ , 40 ਸਾਲ ਦੀ ਉਮਰ ਤੋਂ ਬਾਅਦ ਨੇੜੇ ਦੀ ਨਿਗ•ਾ ਦਾ ਘੱਟ ਹੋਣਾ ਇੱਕ ਕੁਦਰਤੀ ਬਦਲਾਵ ਹੈ ਜੋ ਕਿ ਹਰ ਇਨਸਾਨ ਵਿੱਚ ਆਉਂਦਾ ਹੈ ਇਸ ਨੂੰ ਐਨਕ ਲਗਾ ਕੇ ਠੀਕ ਕੀਤਾ ਜਾ ਸਕਦਾ ਹੈ ।

ਅਪਰੇਸ਼ਨ ਤੋਂ ਕਿੰਨੇ ਸਮੇਂ ਬਾਅਦ ਮੈਨੂੰ ਵਧੀਆ ਦਿਖਣ ਲੱਗੇਗਾ ਅਤੇ ਕਿੰਨੇ ਸਮੇਂ ਬਾਅਦ ਮੈਂ ਕੰਮ ਤੇ ਜਾ ਸਕਦਾ ਹਾਂ ਅਤੇ ਗੱਡੀ ਚਲਾ ਸਕਦਾ ਹਾਂ ? 
ਬਹੁਤ ਸਾਰੇ ਮਰੀਜਾਂ ਨੂੰ ਤਾਂ ਅਪਰੇਸ਼ਨ ਤੋਂ ਅਗਲੇ ਦਿਨ ਹੀ ਵਧੀਆ ਦਿਖਣ ਲਗ ਜਾਂਦਾ ਹੈ। ਤੁਸੀਂ ਅਪਰੇਸ਼ਨ ਤੋਂ ਇੱਕ ਦਿਨ ਬਾਅਦ ਕੰਮ ਤੇ ਜਾ ਸਕਦੇ ਹੋ ਅਤੇ 2 ਦਿਨ ਬਾਅਦ ਗੱਡੀ ਚਲਾ ਸਕਦੇ ਹੋ । ਪਰ ਜੇਕਰ ਹੋ ਸਕੇ ਤਾਂ ਤੁਸੀਂ 2-4 ਦਿਨ ਅਰਾਮ ਵੀ ਕਰ ਸਕਦੇ ਹੋ ।

ਕੀ ਮੇਰੀਆਂ ਅੱਖਾਂ ਤੇ ਪੱਟੀ ਬੰਨੀ ਜਾਵੇਗੀ ?
ਜੀ ਨਹੀਂ , ਪਰ ਤੁਹਾਨੂੰ ਧੁੱਪ ਵਾਲੀਆਂ ਕਾਲੀਆਂ ਐਨਕਾਂ ਇੱਕ ਦਿਨ ਲਈ ਜਰੂਰ ਲਗਾਉਣੀਆਂ ਪੈਣਗੀਆਂ । ਉਸ ਤੋਂ ਬਾਅਦ ਤੁਸੀਂ ਬਾਹਰ ਜਾਣ ਸਮੇਂ ਧੁੱਪ ਵਾਲੀਆਂ ਐਨਕਾਂ ਕੁਝ ਦਿਨ ਲਈ ਲਗਾ ਸਕਦੇ ਹੋ ।



ਅੱਖਾਂ ਦੀ ਅਲੱਰਜੀ ਕੀ ਹੈ ?

  1. ਅੱਖਾਂ ਦੀ ਅਲੱਰਜੀ ਜਿਆਦਾ ਕਰਕੇ ਰੁੱਤ ਬਦਲਣ ਦੇ ਨਾਲ ਸੁਰੂ ਹੁੰਦੀ ਹੈ ਅਤੇ ਰੁੱਤ ਖਤਮ ਹੋਣ ਦੇ ਨਾਲ ਇਹ ਬਿਮਾਰੀ ਖਤਮ ਜਾਂ ਘੱਟ ਜਾਂਦੀ ਹੈ ।
  2. ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ ਪਰ ਜਿਆਦਾ ਕਰਕੇ ਇਹ ਛੋਟੀ ਉਮਰ ਤੋਂ ਹੀ ਸੁਰੂ ਹੋ ਜਾਂਦੀ ਹੈ ।
  3. ਅਲੱਰਜੀ ਦੀ ਦਵਾਈ ਪਾਉਣ ਜਾਂ ਖਾਣ ਨਾਲ ਠੀਕ ਹੋ ਜਾਂਦੀ ਹੈ ਅਤੇ ਦਵਾਈ ਬੰਦ ਕਰਨ ਨਾਲ ਫਿਰ ਦੁਬਾਰਾ ਹੋ ਜਾਂਦੀ ਹੈ । ਅਤੇ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ ।
  4. ਅਲੱਰਜੀ ਦੀ ਆਮ ਕਾਰਨ - ਪਰਫਿਉਮ, ਮੇਕਅਪ ਦਾ ਸਮਾਨ , ਧੂੜ ਦੇ ਕਣ , ਹਵਾ ਪ੍ਰਦੂਸਣ , ਧੂੰਆਂ ਅਤੇ ਕੁਝ ਅੱਖਾਂ ਵਿੱਚ ਪਾਉੁਣ ਵਾਲੀ ਦਵਾਈ ਵੀ ਅਲੱਰਜੀ ਕਰ ਸਕਦੀ ਹੈ ।ਕੰਟੈਕਟ ਲੈਂਜ ਵੀ ਅਲਰਜੀ ਕਰ ਸਕਦੇ ਹਨ ।


ਅਲੱਰਜੀ ਦੀਆਂ ਨਿਸ਼ਾਨੀਆਂ

  • ਲਗਾਤਾਰ ਅੱਖਾਂ ਅੰਦਰ ਖਾਰਿਸ਼ ਦਾ ਹੋਣਾ ।
  • ਅੱਖਾਂ ਦਾ ਲਾਲ ਹੋਣਾ ।
  • ਅੱਖਾਂ ਦੇ ਅੰਦਰ ਹਲਕੀ ਸੋਜ ਦਾ ਆਉਣਾ ।
  • ਹਲਕੀ ਜਾਂ ਜਿਆਦਾ ਰੜਕ ਦਾ ਪੈਣਾ ।
  • ਅੱਖਾਂ ਦਾ ਲਗਾਤਾਰ ਝਪਕਣਾ ਜਾਂ ਅੱਖਾਂ ਦਾ ਨਾ ਖੁੱਲਣਾ ।
  • ਨਜਲਾ (ਜੁਕਾਮ ) ਜਾਂ ਲਗਾਤਾਰ ਛਿੱਕਾਂ ਦਾ ਆਉਣਾ ਆਦਿ

ਅਲੱਰਜੀ ਦਾ ਇਲਾਜ

  • ਅਲੱਰਜੀ ਦਾ ਕੋਈ ਪੱਕਾ ਇਲਾਜ ਨਹੀਂ ਹੈ ।
  • ਲਗਾਤਾਰ ਲੰਬੇ ਸਮੇਂ ਲਈ ਹਲਕੀ ਹਲਕੀ ਦਵਾਈ ਕਰਨੀ ਪੈਂਦੀ ਹੈ ਦਵਾਈ ਦੇ ਅਚਾਨਕ ਬੰਦ ਕਰਨ ਨਾਲ ਅਲੱਰਜੀ ਦੁਬਾਰਾ ਹੋ ਜਾਂਦੀ ਹੈ ।
  • ਡਾਕਟਰ ਦੁਆਰਾ ਲਿਖੀ ਹੋਈ ਦਵਾਈ ਉਸਦੇ ਦੱਸਣ ਮੁਤਾਬਿਕ ਲੰਬੇ ਸਮੇਂ ਲਈ ਵਰਤਨੀ ਚਾਹੀਦੀ ਹੈ
  • ਪਾਉਣ ਜਾਂ ਖਾਣ ਵਾਲੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ ਦਵਾਈਆਂ ਤੇਜ ਹੋਣ ਕਰਕੇ ਇਨਾਂ ਤੋਂ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਹੋ ਸਕਦਾ ਹੈ । ਜਿਆਦਾ ਤੇਜ ਦਵਾਈ ਫਾਇਦਾ ਜਲਦੀ ਕਰਦੀ ਹੈ ਪਰ ਉਸ ਦਾ ਨੁਕਸਾਨ ਵੀ ਜਿਆਦਾ ਹੁੰਦਾ ਹੈ।
  • ਤਕਲੀਫ ਜਿਆਦਾ ਹੋਣ ਤੇ ਠੰਡੇ ਪਾਣੀ ਦੀ ਟਕੋਰ ਕਰਨ ਨਾਲ ਅਰਾਮ ਮਿਲਦਾ ਹੈ ।
  • ਅਲਰਜੀ ਕਰਕੇ ਅੱਖਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ* ਦੋਨਾਂ ਅੱਖਾਂ ਵਿੱਚ ਜਖਮ ਹੋ ਸਕਦੇ ਹਨ ।
  • ਅੱਖਾਂ ਵਿੱਚ ਕਿਰੈਟੋਕੋਨਸ਼ (ਸ਼ੇਪ ਬਦਲਣਾ ) ਹੋ ਸਕਦਾ ਹੈ ।
  • ਤੇਜ ਦਵਾਈਆਂ ਕਰਕੇ ਚਿੱਟਾ ਜਾਂ ਕਾਲਾ ਮੋਤੀਆ ਹੋ ਸਕਦਾ ਹੈ ।
  • ਅੱਖਾਂ ਛੋਟੀਆਂ ਹੋ ਸਕਦੀਆਂ ਹਨ ।
  • ਧੁੱਪ ਵਿੱਚ ਅੱਖਾਂ ਖੁਲਣ ਤੋਂ ਤਕਲੀਫ ਹੋ ਸਕਦੀ ਹੈ ।
  • ਨਿਗਾਹ ਬਹੁਤ ਘੱਟ ਸਕਦੀ ਹੈ ਤੇ ਸਿਲੰਡਰੀਕਲ ਨੰਬਰ ਲੱਗ ਸਕਦਾ ਹੈ ।
  • ਅੱਖਾਂ ਅੰਦਰ ਸੋਜ ਹੋ ਜਾਂਦੀ ਹੈ ਜਾਂ ਅੱਖਾਂ ਸੁੱਜ ਜਾਂਦੀਆਂ ਹਨ ।
  • ਅੱਖਾਂ ਵਿਚੋਂ ਲਗਾਤਾਰ ਪਾਣੀ ਡਿਗਦਾ ਰਹਿੰਦਾ ਹੈ ।
  • ਅੱਖਾਂ ਨੂੰ ਜਿਆਦਾ ਮਲਣ ਕਰਕੇ ਅੱਖਾਂ ਉਪਰ ਫਿਨਸੀਆਂ ਹੋ ਜਾਂਦੀਆਂ ਹਨ ।
  • ਅੱਖਾਂ ਵਿੱਚ ਰੜਕ ਮਹਿਸੂਸ ਹੁੰਦੀ ਰਹਿੰਦੀ ਹੈ ।
  • ਅੱਖਾਂ ਵਿੱਚ ਕਾਲੀ ਕਾਕੀ ਤੇ ਚਾਰੋਂ ਪਾਸੇ ਚਿੱਟੇਪਣ ਦਾ ਆਉਣਾ ਸੁਰੂ ਹੋ ਜਾਂਦਾ ਹੈ ਲੇਕਿਨ ਅਲੱਰਜੀ ਵਾਲੀਆਂ ਅੱਖਾਂ ਨੂੰ ਨੁਕਸਾਨ ਤੋਂ ਰੋਕਿਆ ਜਾ ਸਕਦਾ ਹੈ

Sunday, September 14, 2014

ਖਰਾਬ ਲੀਵਰ - ਲੱਛਣ ਤੇ ਇਲਾਜ | Symptoms and Cure for Damaged Liver

ਲੀਵਰ ਨੂੰ ਅਸੀਂ ਸਰੀਰ ਦੀ ਕੈਮੀਕਲ ਫੈਕਟਰੀ ਕਹਿ ਸਕਦੇ ਹਾਂ, ਜੋ 24 ਘੰਟੇ ਲਗਾਤਾਰ ਆਪਣਾ ਕੰਮ ਕਰਦੀ ਰਹਿੰਦੀ ਹੈ। ਇਹ ਸਰੀਰ ਦੀ ਰਚਨਾ ਦਾ ਅਹਿਮ ਹਿੱਸਾ ਹੈ, ਜੋ ਸਾਡੇ ਪੇਟ ਦੀਆਂ ਪਸਲੀਆਂ ਦੇ ਸੱਜੇ ਪਾਸੇ ਸਥਿਤ ਹੈ। ਲੀਵਰ ਦਾ ਮੁੱਖ ਕੰਮ ਪਿੱਤ ਨੂੰ ਰਸ ਤੋਂ ਵੱਖ ਕਰਕੇ ਯੂਰਿਕ ਐਸਿਡ ਦੇ ਰੂਪ 'ਚ ਪਿਸ਼ਾਬ ਰਾਹੀਂ ਬਾਹਰ ਕੱਢਣਾ, ਸਰੀਰ ਨੂੰ ਗਰਮੀ ਦੇਣਾ, ਚਿਕਨਾਈ ਨੂੰ ਪਚਾਉਣਾ ਅਤੇ ਖੂਨ ਵਿਚ ਰੈੱਡ ਸੈੱਲਸ ਨੂੰ ਕੰਟਰੋਲ ਕਰਨਾ ਹੁੰਦਾ ਹੈ। ਲੀਵਰ ਖਰਾਬ ਹੋਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਨੁਕਸ ਪੈ ਜਾਂਦੇ ਹਨ, ਜਿਵੇਂ ਖੂਨ ਦੀ ਕਮੀ, ਸਕਰਵੀ, ਪੀਲੀਆ ਤੇ ਲੀਵਰ ਦਾ ਵਧ ਜਾਣਾ। ਜੇ ਸਮੇਂ 'ਤੇ ਇਲਾਜ ਨਾ ਹੋ ਸਕੇ ਤਾਂ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਕੈਂਸਰ ਤਕ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ।

  • ਲੀਵਰ ਠੀਕ ਨਾ ਹੋਣ ਨਾਲ ਭੁੱਖ ਘਟ ਜਾਂਦੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
  • ਲੀਵਰ ਠੀਕ ਨਾ ਹੋਣ ਕਾਰਨ ਹੱਥਾਂ-ਪੈਰਾਂ ਵਿਚ ਸੋਜ, ਬੁਖਾਰ ਰਹਿਣਾ, ਕਬਜ਼ ਰਹਿਣਾ ਆਦਿ ਆਮ ਹੁੰਦਾ ਹੈ।
  • ਲੀਵਰ 'ਚ ਗੜਬੜ ਪੈਦਾ ਹੋਣ 'ਤੇ ਪਿਸ਼ਾਬ ਦਾ ਰੰਗ ਵੀ ਪੀਲਾ ਹੁੰਦਾ ਹੈ। ਸਰੀਰ 'ਤੇ ਖੁਜਲੀ ਹੋਣਾ, ਜ਼ੁਬਾਨ 'ਤੇ ਮੈਲ ਜੰਮਣੀ ਅਤੇ ਜ਼ੁਬਾਨ ਖੁਸ਼ਕ ਰਹਿਣੀ, ਵਾਲ ਝੜਨੇ ਆਦਿ ਲੱਛਣ ਵੀ ਦੇਖੇ ਜਾ ਸਕਦੇ ਹਨ।
  • ਸੁਭਾਅ ਵਿਚ ਚਿੜਚਿੜਾਪਣ ਆਉਣਾ, ਸੁਸਤੀ, ਅੱਖਾਂ 'ਚ ਸੋਜ ਆਦਿ ਵੀ ਦੇਖਣ 'ਚ ਆਉਂਦਾ ਹੈ।
  • ਲੀਵਰ 'ਚ ਗੜਬੜ ਪੈਦਾ ਹੋਣ 'ਤੇ ਡਾਕਟਰ ਦੀ ਸਲਾਹ ਨਾਲ ਦਵਾਈ ਖਾਓ ਅਤੇ ਪ੍ਰਹੇਜ਼ ਕਰੋ। ਭੋਜਨ ਵੀ ਡਾਕਟਰ ਦੇ ਦੱਸੇ ਅਨੁਸਾਰ ਹੀ ਕਰੋ। ਭੋਜਨ ਸਾਦਾ, ਘੱਟ ਮਸਾਲੇ ਵਾਲਾ ਤੇ ਭੁੰਨਿਆ-ਉਬਲਿਆ ਕਰੋ।


ਇਲਾਜ

  • ਰੋਟੀ ਬਿਨਾਂ ਘਿਓ ਵਾਲੀ ਲਵੋ। ਪਰੌਂਠਾ, ਪੂੜੀ, ਬਿਸਕੁਟ ਨਾ ਖਾਓ।
  • ਸਬਜ਼ੀਆਂ ਉਬਲੀਆਂ ਹੋਈਆਂ ਜਾਂ ਨਾਨ-ਸਟਿੱਕ ਭਾਂਡਿਆਂ ਵਿਚ ਬਣੀਆਂ ਹੀ ਖਾਓ।
  • ਤਾਜ਼ੇ ਗੰਨੇ ਤੇ ਤਾਜ਼ੀ ਗਾਜਰ ਦਾ ਜੂਸ ਫਾਇਦੇਮੰਦ ਹੁੰਦਾ ਹੈ।
  • ਕੱਚਾ ਆਂਵਲਾ, ਮੁਰੱਬਾ ਤੇ ਆਂਵਲੇ ਦੇ ਰਸ ਵਿਚ ਸ਼ਹਿਦ ਮਿਲਾ ਕੇ ਲੈਣਾ ਵੀ ਫਾਇਦੇਮੰਦ ਹੈ।
  • ਸਾਗ ਖਾਸ ਤੌਰ 'ਤੇ ਬਾਥੂ, ਚੌਲਾਈ ਖੂਨ ਵਧਾਉਣ ਵਿਚ ਮਦਦਗਾਰ ਹਨ। ਅਨਾਰ ਦਾ ਜੂਸ, ਸੰਤਰੇ ਆਦਿ ਵੀ ਲੈ ਸਕਦੇ ਹੋ।
  • ਪਾਣੀ ਵਿਚ ਗੁਲੂਕੋਜ਼ ਮਿਲਾ ਕੇ ਦਿਨ ਵਿਚ ਕਈ ਵਾਰ ਪੀਓ।
  • ਉਤੇਜਕ ਤੇ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ।

Saturday, September 13, 2014

ਘਰੇਲੂ ਚੀਜ਼ਾਂ ਨਾਲ ਹਟਾਓ ਚਿਹਰੇ ਦੇ ਵਾਲ | Removing Facial Hairs by Kitchen Products

ਔਰਤਾਂ ਦੀ ਖੂਬਸੂਰਤੀ 'ਤੇ ਕੋਈ ਦਾਗ ਆਵੇ। ਉਨ੍ਹਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਹੈ। ਖਾਸ ਕਰਕੇ ਜੇਕਰ ਚਿਹਰੇ 'ਤੇ ਵਾਲਾਂ ਹੋਵੇ ਤਾਂ ਉਨ੍ਹਾਂ ਨੂੰ ਬਹੁਤ ਚਿੰਤਾ ਹੋ ਜਾਂਦੀ ਹੈ। ਉਨ੍ਹਾਂ ਦੇ ਸਾਹਮਣੇ ਇਹ ਬਹੁਤ ਹੀ ਵੱਡੀ ਸਮੱਸਿਆ ਹੁੰਦੀ ਹੈ। ਚਿਹਰੇ 'ਤੇ ਵਾਲ ਹੋਣ ਨਾਲ ਚਿਹਰਾ ਬਹੁਤ ਹੀ ਗੰਦਾ ਅਤੇ ਕਾਲਾ ਦਿਸੱਦਾ ਹੈ। ਔਰਤਾਂ ਸੋਚਦੀਆਂ ਹਨ ਕਿ ਜੇਕਰ ਚਿਹਰੇ ਤੋਂ ਵਾਲ ਹਟਾਉਣੇ ਹਨ ਤਾਂ ਉਨ੍ਹਾਂ ਨੂੰ ਬਲੀਚ ਦਾ ਸਹਾਰਾ ਲੈਣਾ ਪਵੇਗਾ ਪਰ ਹਰ ਸਮੇਂ ਬਲੀਚ ਕਰਨ ਨਾਲ ਚਿਹਰੇ ਦੀ ਚਮੜੀ 'ਤੇ ਗਲਤ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋਹਣੀ ਚਮੜੀ ਅਤੇ ਚਿਹਰੇ ਤੋਂ ਵਾਲ ਹਟਾਉਣ ਲਈ ਘਰੇਲੂ ਨੁਸਖ਼ੇ ਅਪਣਾਏ ਜਾ ਸਕਦੇ ਹਨ। ਅਜਿਹੇ ਘਰੇਲੂ ਉਪਾਅ ਨਾਲ ਚਿਹਰੇ ਦੀ ਚਮੜੀ ਚਮਕਣ ਲੱਗੇਗੀ ਅਤੇ ਚਿਹਰਾ ਵਧੀਆ ਦਿਖੇਗਾ।

ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਢੰਗਾਂ ਬਾਰੇ।

  • ਬੇਸਣ ਨੂੰ ਹਲਦੀ ਨਾਲ ਮਿਲਾਓ। ਉਸ 'ਚ ਸਰ੍ਹੋਂ ਦਾ ਤੇਲ ਪਾ ਦਿਓ ਅਤੇ ਗਾੜ੍ਹਾ ਪੇਸਟ ਬਣਾ ਲਵੋ। ਇਸ ਨੂੰ ਚਿਹਰੇ 'ਤੇ ਲਗਾਓ। ਇਸ ਨੂੰ ਹਫਤੇ 'ਚ 2 ਵਾਰ ਲਗਾਓ। ਅਜਿਹਾ ਕਰਨ ਨਾਲ ਚਿਹਰੇ 'ਤੇ ਚਮਕ ਆਵੇਗੀ।
  • ਹਲਦੀ ਪਾਊਡਰ ਨੂੰ ਲੂਣ ਨਾਲ ਮਿਲਾਓ। ਇਸ 'ਚ ਕੁਝ ਬੂੰਦਾਂ ਨਿੰਬੂ ਅਤੇ ਦੁੱਧ ਦੀਆਂ ਮਿਲਾਓ। 5 ਮਿੰਟ ਲਈ ਇਸ ਨੂੰ ਮਸਾਜ ਕਰੋ। ਇਸ ਨਾਲ ਤੁਹਾਡੇ ਚਿਹਰੇ ਦੇ ਵਾਲ ਗਾਇਬ ਹੋ ਜਾਣਗੇ ਅਤੇ ਚਿਹਰੇ ਸਫੈਦ ਹੋ ਜਾਵੇਗਾ।
  • ਨਿੰਬੂ ਅਤੇ ਸ਼ਹਿਦ ਨੂੰ ਮਿਲਾ ਕੇ ਚਿਹਰੇ 'ਤੇ 15 ਜਾਂ 20 ਮਿੰਟਾਂ ਲਈ ਲਗਿਆ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਰਗੜੋ ਅਤੇ ਠੰਡੇ ਪਾਣੀ ਨਾਲ ਧੋ ਲਵੋ।
  • ਖੰਡ ਮਰੀ ਹੋਈ ਚਮੜੀ ਨੂੰ ਹਟਾਉਣ 'ਚ ਮਦਦ ਕਰਦੀ ਹੈ। ਇਸ ਨਾਲ ਵਾਲ ਝੜ ਜਾਂਦੇ ਹਨ। ਆਪਣੇ ਚਿਹਰੇ ਦੇ ਵਾਲਾਂ ਨੂੰ ਗਿੱਲਾ ਕਰਕੇ ਉਸ 'ਤੇ ਖੰਡ ਲਗਾ ਕੇ ਰਗੜੋ। ਅਜਿਹਾ ਹਫਤੇ 'ਚ 2 ਵਾਰ ਕਰੋ।
  • ਇਕ ਭਾਂਡੇ 'ਚ 1 ਅੰਡੇ ਦਾ ਸਫੈਦ ਹਿੱਸਾ ਲੈ ਕੇ ਖੰਡ ਅਤੇ ਕੌਰਨ ਫਲੋਰ ਦੇ ਨਾਲ ਮਿਲਾ ਦਿਓ। ਇਸ ਨੂੰ ਚਿਹਰੇ 'ਤੇ ਲਗਾਓ। 15 ਮਿੰਟਾਂ ਮਸਾਜ ਕਰਨ 'ਤੇ 5 ਮਿੰਟਾਂ ਲਈ ਛੱਡ ਦਿਓ ਅਤੇ ਠੰਡੇ ਪਾਣੀ ਨਾਲ ਧੋ ਲਵੋ। ਇਸ ਨੂੰ ਹਫਤੇ 'ਚ 3 ਵਾਰ ਕਰੋ।
  • ਬੇਸਣ ਨੂੰ ਹਲਦੀ ਅਤੇ ਦਹੀਂ ਦੇ ਨਾਲ ਮਿਲਾਓ ਅਤੇ ਆਪਣੇ ਚਿਹਰੇ 'ਤੇ ਲਗਾ ਲਵੋ। 20 ਮਿੰਟਾਂ ਤੱਕ ਇਸ ਨੂੰ ਆਪਣੇ ਚਿਹਰੇ 'ਤੇ ਲਗਿਆ ਰਹਿਣ ਦਿਓ। ਚਿਹਰੇ ਨੂੰ ਬਾਅਦ 'ਚ ਦੁੱਧ ਅਤੇ ਠੰਡੇ ਪਾਣੀ ਨਾਲ ਧੋ ਲਵੋ।

ਜ਼ਿੰਕ ਦੀ ਕਮੀ ਨਾਲ ਸਿਹਤ ਸੰਬੰਧੀ ਸਮੱਸਿਆਵਾਂ

ਫ੍ਰੈਂਕਫਰਟ 'ਚ ਜਰਮਨ ਹੈਲਥ ਐਸੋਸੀਏਸ਼ਨ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਅੱਧੇ ਤੋਂ ਜ਼ਿਆਦਾ ਜਰਮਨ ਲੋਕ ਜ਼ਿੰਕ ਦੀ ਕਮੀ ਤੋਂ ਪੀੜਤ ਹਨ। 
  • ਜ਼ਿੰਕ ਦੀ ਕਮੀ ਨਾਲ ਜ਼ੁਕਾਮ, ਥਕੇਵਾਂ, ਭੁੱਖ ਨਾ ਲੱਗਣੀ, ਜ਼ਖ਼ਮ ਹੌਲੀ ਭਰਨੇ ਆਦਿ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਸਾਡੀ ਰੋਗ-ਰੋਕੂ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ।
  • ਇਸ ਤੋਂ ਇਲਾਵਾ ਵਾਲਾਂ ਦਾ ਝੜਨਾ ਅਤੇ ਚਮੜੀ ਸੰਬੰਧੀ ਰੋਗ ਵੀ ਹੋ ਸਕਦੇ ਹਨ। 
 ਜਰਮਨ ਹੈਲਥ ਐਸੋਸੀਏਸ਼ਨ ਅਨੁਸਾਰ 8 ਸਾਲ ਦੀ ਉਮਰ ਦੇ ਬੱਚੇ ਨੂੰ ਰੋਜ਼ਾਨਾ 15 ਮਿਲੀਗ੍ਰਾਮ ਜ਼ਿੰਕ ਦੀ ਲੋੜ ਹੁੰਦੀ ਹੈ ਅਤੇ ਇਕ ਗਰਭਵਤੀ ਔਰਤ ਜਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਔਰਤ ਨੂੰ 20 ਤੋਂ 25 ਮਿਲੀਗ੍ਰਾਮ ਜ਼ਿੰਕ ਦੀ ਲੋੜ ਹੁੰਦੀ ਹੈ। ਪਨੀਰ ਤੇ ਮੀਟ ਜ਼ਿੰਕ ਦੇ ਵਧੀਆ ਸੋਮੇ ਹਨ।

ਘਰੇਲੂ ਢੰਗਾਂ ਨਾਲ ਦੂਰ ਕਰੋ ਚਮੜੀ ਦੇ ਰੋਗ | Remedies for SKin Infections

 ਜਦੋਂ ਚਮੜੀ ਦਾ ਕੁਝ ਹਿੱਸਾ ਨੇੜੇ ਦੀ ਚਮੜੀ ਤੋਂ ਜ਼ਿਆਦਾ ਗਹਿਰੇ ਰੰਗ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਹਾਈਪਰਪਿਗਮੇਂਟੇਸ਼ਨ
ਕਹਿੰਦੇ ਹਨ। ਮੁਹਾਸੇ, ਬੁਢਾਪਾ, ਹਾਰਮੋਨਸ 'ਚ ਬਦਲਾਅ ਜਾਂ ਫਿਰ ਸੂਰਜ ਦੀਆਂ ਘਾਤਕ ਕਿਰਣਾਂ ਕਾਰਨ ਹੁੰਦੀ ਹੈ। ਹਾਈਪਰਪਿਗਮੇਂਟੇਸ਼ਨ ਨੂੰ ਠੀਕ ਕਰਨ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਕੈਮੀਕਲ ਟ੍ਰੀਟਮੈਂਟ ਮੌਜੂਦ ਹੈ ਪਰ ਚੰਗਾ ਹੋਵੇਗਾ ਕਿ ਇਸ ਨੂੰ ਠੀਕ ਕਰਨ ਲਈ ਕੁਦਰਤੀ ਉਪਾਅ ਅਪਣਾਏ ਜਾਣ।

  • ਸੂਰਜ ਤੋਂ ਬਚਾਅ - ਹਾਈਪਰਪਿਗਮੇਂਟੇਸ਼ਨ ਤੋਂ ਪ੍ਰਭਾਵਿਤ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਜ਼ਿਆਦਾ ਧੁੱਪ 'ਚ ਨਿਕਲਣ ਤੋਂ ਖੁਦ ਨੂੰ ਬਚਾਓ। ਨਾਲ ਹੀ ਚੰਗੀ ਤਰ੍ਹਾਂ ਕੱਪੜੇ ਨਾਲ ਖੁਦ ਨੂੰ ਢੱਕੋ ਅਤੇ ਸਨਸਕ੍ਰੀਨ ਦੀ ਵਰਤੋਂ ਕਰੋ
  • ਐਵਾਕਾਡੋ ਐਂਡ ਦੁੱਧ - 2 ਐਵਾਕਾਡੋ ਦਾ ਪੇਸਟ ਬਣਾਓ ਅਤੇ ਉਸ 'ਚ 1 ਚਮਚ ਦੁੱਧ ਮਿਲਾਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ। ਇਸ ਨਾਲ ਤੁਹਾਡੀ ਹਾਈਪਰਪੀਗਮੇਟੇਂਸ਼ਨ ਦੂਰ ਹੋ ਜਾਵੇਗੀ।
  • ਬਦਾਮ, ਦੁੱਧ ਅਤੇ ਸ਼ਹਿਦ - 4 ਬਦਾਮ, 1/2 ਚਮਚ ਦੁੱਧ ਅਤੇ 1 ਚਮਚ ਸ਼ਹਿਦ ਲਵੋ। ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਹਲਕੇ ਜਿਹਾ ਇੰਝ ਲਗਾਓ ਅਤੇ 20 ਜਾਂ 30 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ। ਇਸ ਵਿਧੀ ਨੂੰ ਰੋਜ਼ਾਨਾ ਕਰੋ।
  • ਚੰਦਨ ਪਾਊਡਰ - ਚਮੜੀ ਲਈ ਚੰਦਨ ਪਾਊਡਰ ਬਹੁਤ ਹੀ ਵਧੀਆ ਮੰਨਿਆ ਗਿਆ ਹੈ। ਥੋੜ੍ਹਾ ਜਿਹਾ ਚੰਦਨ ਪਾਊਡਰ ਲਵੋ ਅਤੇ ਆਪਣੇ ਚਿਹਰੇ 'ਤੇ ਲਗਾਓ। ਜੇਕਰ ਚਮੜੀ ਖੁਸ਼ਕ ਹੈ ਤਾਂ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ।
  • ਕੋਕੋ ਬਟਰ - ਇਹ ਬਹੁਤ ਹੀ ਚੰਗਾ ਮੁਆਈਚਰਾਈਜ਼ਰ ਅਤੇ ਐਂਟੀ ਆਕਸੀਡੈਂਟ ਹੁੰਦਾ ਹੈ। ਇਸ ਨੂੰ ਰੋਜ਼ਾਨਾ ਆਪਣੇ ਚਿਹਰੇ 'ਤੇ 10 ਮਿੰਟ ਲਈ ਲਗਾਓ। ਇਸ ਨੂੰ ਲੱਗਭਗ ਇਕ ਮਹੀਨੇ ਤੱਕ ਲਗਾਓ। ਇਸ ਨਾਲ ਤੁਹਾਡੀ ਚਮੜੀ 'ਤੇ ਵਧੀਆ ਅਸਰ ਦੇਖਣ ਨੂੰ ਮਿਲੇਗਾ।

ਸਰੀਰ 'ਚ ਪਈ ਖੁਰਕ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ | Home Remedies for Skin Allergies

ਖਾਰਿਸ਼ ਜਾਂ ਖੁਰਕ ਇਕ ਜੀਵਾਣੂਆਂ ਤੋਂ ਹੋਣ ਵਾਲੀ ਬੀਮਾਰੀ ਹੈ। ਇਹ ਜੀਵਾਣੂ ਬਹੁਤ ਛੋਟੇ ਜੂੰ ਵਰਗੇ ਹੁੰਦੇ ਹਨ। ਇਹ ਚਮੜੀ ਦੇ ਅੰਦਰ ਰੋਮਕੂੱਪਾਂ 'ਚ ਲੁਕ ਕੇ ਅੰਡੇ ਦਿੰਦੇ ਹਨ ਅਤੇ ਆਮ ਤੌਰ 'ਤੇ ਰਾਤ ਨੂੰ ਨਿਕਲ ਕੇ ਜਿਥੇ-ਜਿਥੇ ਚਮੜੀ ਨੂੰ ਕੱਟਦੇ ਹਨ। ਉਥੇ-ਉਥੇ ਖੁਜਲੀ ਪੈਦਾ ਹੁੰਦੀ ਹੈ। ਇਹ ਇਕ ਆਦਮੀ ਤੋਂ ਦੂਜੇ ਤੱਕ ਚੱਲੇ ਜਾਂਦੇ ਹਨ। ਇਸ ਤਰ੍ਹਾਂ ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਆਮ ਤੌਰ 'ਤੇ ਇਹ ਜੀਵਾਣੂ ਗਰਦਨ ਤੋਂ ਉੱਪਰਲੇ ਹਿੱਸੇ ਨੂੰ ਆਪਣਾ ਸ਼ਿਕਾਰ ਨਹੀਂ ਬਣਾਉਂਦੇ ਭਾਵ ਮੰੂੰਹ, ਕੰਨ, ਸਿਰ ਆਦਿ ਇਸ ਤੋਂ ਬਚੇ ਰਹਿੰਦੇ ਹਨ। ਇਹ ਜੀਵਾਣੂ ਉਂਗਲਾਂ ਦੇ ਵਿਚ ਵੀ ਕੱਟਦੇ ਹਨ ਅਤੇ ਉਥੇ ਖਾਰਿਸ਼ ਦੇ ਦਾਣੇ ਹੋ ਜਾਂਦੇ ਹਨ।

ਇਲਾਜ

  • ਮੁੰਡੀ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਪੀਹ ਕੇ ਲੇਪ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ।
  • ਦੁੱਧ 'ਚ ਚੰਦਨ ਜਾਂ ਨਾਰੀਅਲ ਦਾ ਤੇਲ ਅਤੇ ਮੁਸ਼ਕ ਕਪੂਰ ਮਿਲਾ ਕੇ ਲਗਾਉਣ ਨਾਲ ਖਾਰਿਸ਼ ਠੀਕ ਹੁੰਦੀ ਹੈ।
  • ਚਮੇਲੀ ਦੇ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਸਰੀਰ 'ਤੇ ਮਾਲਸ਼ ਕਰਨ ਤੋਂ ਬਾਅਦ ਇਸ਼ਨਾਨ ਕਰਨ ਨਾਲ ਖਾਰਸ਼ ਤੋਂ ਛੁਟਕਾਰਾ ਮਿਲਦਾ ਹੈ।
  • ਨਿੰਮ ਦੇ ਪੱਤੇ 6 ਗ੍ਰਾਮ, ਖੂਨ ਦੇ ਖਰਾਬੀ ਨਾਲ ਪੈਦਾ ਹੋਈ ਖਾਰਸ਼ ਨੂੰ ਖਤਮ ਕਰਨ ਲਈ ਕਾਲੀ ਮਿਰਚ ਦੇ 10 ਦਾਣਿਆਂ ਨਾਲ ਪੀਹ ਕੇ ਖਾਉ।
  • ਆਂਵਲੇ ਦੀ ਗਿਟਕ ਨੂੰ ਸਾੜ ਕੇ ਸਵਾਹ ਬਣਾ ਲਵੋ। ਉਸ ਸਵਾਹ 'ਚ ਨਾਰੀਅਲ ਦਾ ਤੇਲ ਮਿਲਾ ਕੇ ਖਾਰਸ਼ ਵਾਲੇ ਹਿੱਸੇ 'ਤੇ ਮਾਲਸ਼ ਕਰੋ।
  • ਲਾਲ ਟਮਾਟਰ ਦਾ 50 ਗ੍ਰਾਮ ਰਸ ਸਵੇਰੇ, 50 ਗ੍ਰਾਮ ਸ਼ਾਮ ਨੂੰ ਪੀਣ ਨਾਲ ਚਮੜੀ ਦੀ ਖੁਸ਼ਕੀ ਖਤਮ ਹੋਣ ਨਾਲ ਖਾਰਸ਼ ਖਤਮ ਹੁੰਦੀ ਹੈ।
  • ਜਵੈਣ ਨੂੰ ਪਾਣੀ 'ਚ ਪੀਹ ਕੇ ਲੇਪ ਕਰਨ ਨਾਲ ਖਾਰਸ਼ ਖਤਮ ਹੁੰਦੀ ਹੈ।
  • ਨਾਰੀਅਲ ਦੇ 50 ਗ੍ਰਾਮ ਤੇਲ 'ਚ 10 ਗ੍ਰਾਮ ਮੂਸ਼ਕਪੂਰ ਮਿਲਾ ਕੇ ਸਰੀਰ 'ਤੇ ਮਾਲਸ਼ ਕਰਨ ਨਾਲ ਖਾਰਸ਼ ਦਾ ਖਾਤਮਾ ਹੁੰਦਾ ਹੈ।
  • 20 ਗ੍ਰਾਮ ਨਾਰੀਅਲ ਤੇਲ 'ਚ 10 ਗ੍ਰਾਮ ਨਿੰਬੂ ਦਾ ਰਸ ਮਿਲਾ ਕੇ ਮਾਲਸ਼ ਕਰਨ ਨਾਲ ਖਾਰਿਸ਼ ਦੂਰ ਹੋ ਜਾਂਦੀ ਹੈ।
  • ਠੰਡ ਦੀ ਰੁੱਤ 'ਚ ਠੰਡੀ ਹਵਾ ਕਾਰਨ ਖੁਸ਼ਕੀ ਨਾਲ ਪੈਦਾ ਹੋਈ ਖਾਰਿਸ਼ ਸਰ੍ਹੋਂ ਦੇ ਤੇਲ ਨਾਲ ਮਾਲਸ਼ ਕਰਕੇ ਗਰਮ ਪਾਣੀ ਨਾਲ ਇਸ਼ਨਾਨ ਕਰਨ ਨਾਲ ਖਤਮ ਹੁੰਦੀ ਹੈ।

ਘਰੇਲੂ ਨੁਸਖ਼ਿਆਂ ਰਾਹੀਂ ਨਿਮੋਨੀਆ ਤੋਂ ਕਰੋ ਆਪਣਾ ਬਚਾਅ | Home Remedy to Cure Pneumonia

ਜਦੋਂ ਗੱਲ ਕਿਸੇ ਘਰੇਲੂ ਨੁਸਖ਼ੇ ਦੀ ਆਉਂਦੀ ਹੈ ਤਾਂ ਕਈ ਵੱਡੇ-ਵੱਡੇ ਬਜ਼ੁਰਗ ਸਿਰਫ ਇਸ ਦੀ ਵਰਤੋਂ ਕਰਨ 'ਚ ਹੀ ਸਮਝਦਾਰੀ ਸਮਝਦੇ ਹਨ ਕਿਉਂਕਿ ਇਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਹਨ ਅਤੇ ਬੀਮਾਰੀ ਵੀ ਝੱਟ ਠੀਕ ਹੋ ਜਾਂਦੀ ਹੈ। ਜੇਕਰ ਨਿਮੋਨੀਆ ਦੀ ਗੱਲ ਕਰੀਏ ਤਾਂ ਇਸ ਨੂੰ ਠੀਕ ਕਰਨ ਦੇ ਕਈ ਘਰੇਲੂ ਢੰਗ ਹਨ।

ਨਿਮੋਨੀਆ 'ਚ ਅਸਧਾਰਣ ਤੌਰ 'ਤੇ ਸੋਜ ਆਉਣ ਕਾਰਨ ਹੁੰਦਾ ਹੈ। ਇਸ ਕਾਰਨ ਫੇਫੜਿਆਂ 'ਚ ਪਾਣੀ ਭਰ ਜਾਂਦਾ ਹੈ। ਆਮਤੌਰ 'ਤੇ ਨਿਮੋਨੀਆ ਕਈ ਕਾਰਨਾਂ ਕਰਕੇ ਹੁੰਦਾ ਹੈ ਜਿਨ੍ਹਾਂ 'ਚ ਬੈਕਟੀਰੀਆ, ਵਾਇਰਸ, ਫੰਗੀ ਜਾਂ ਹੋਰ ਆਦਿ। ਜੇਕਰ ਇਸ ਨਾਲ ਤੁੰਰਤ ਨਾਲ ਲੜਿਆ ਜਾਵੇ ਤਾਂ ਫੇਫੜਿਆਂ ਲਈ ਖਤਰਾ ਪੈਦਾ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਘਰੇਲੂ ਢੰਗਾਂ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਹੈ।

  1. ਲਸਣ - ਲਸਣ ਨੂੰ ਨਿਯਮਿਤ ਖਾਣੇ 'ਚ ਸ਼ਾਮਲ ਕਰੋ ਕਿਉਂਕਿ ਇਹ ਕੁਦਰਤੀ ਐਂਟੀਬਾਇਓਟਿਕ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਸਰੀਰ 'ਚੋਂ ਰੋਗਾਣੂਆਂ ਨੂੰ ਖਤਮ ਕਰਦਾ ਹੈ।
  2. ਹਲਦੀ - ਹਲਦੀ ਨੂੰ ਖਾਣ 'ਚ ਜ਼ਰੂਰ ਪਾਉ ਕਿਉਂਕਿ ਇਹ ਨਿਮੋਨੀਆ ਨੂੰ ਜਲਦੀ ਖਤਮ ਕਰ ਦਿੰਦਾ ਹੈ।
  3. ਅਦਰਕ - ਲਸਣ ਦੇ ਵਾਂਗ ਅਦਰਕ ਵੀ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਚਾਹ ਨਾਲ ਸਵੇਰੇ ਪੀਉ।
  4. ਤੁਲਸੀ - ਇਹ ਅਜਿਹੀ ਜੜੀ ਬੂਟੀ ਹੈ ਜਿਹੜੀ ਡਾਕਟਰ ਹਮੇਸ਼ਾ ਲੈਣ ਨੂੰ ਬੋਲਦੇ ਹਨ। ਇਹ ਖਰਾਬ ਬੈਕਟੀਰੀਆ ਨੂੰ ਸਰੀਰ 'ਚੋਂ ਬਾਹਰ ਨਿਕਾਲਦਾ ਹੈ। ਇਸ ਨੂੰ ਦਿਨ 'ਚ 6 ਵਾਰ ਲੈਣਾ ਚਾਹੀਦਾ ਹੈ।
  5. ਵਿਟਾਮਿਨ ਸੀ - ਵਿਟਾਮਿਨ ਸੀ ਨਾਲ ਭਰਪੂਰ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਨਾ ਚਾਹੀਦਾ ਹੈ।
  6. ਪਾਣੀ - ਇਸ ਰੋਗ 'ਚ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਸ ਸਰੀਰ ਡੀ ਹਾਈਡ੍ਰੇਟ ਰਹੇਗਾ।
  7. ਗਾਜਰ - ਇਹ ਸਿਰਫ ਅੱਖਾਂ ਲਈ ਹੀ ਨਹੀਂ ਸਗੋਂ ਫੇਫੜਿਆਂ ਲਈ ਵੀ ਵਧੀਆ ਹੁੰਦਾ ਹੈ। ਨਿਮੋਨੀਆ ਹੋਣ ਨਾਲ ਗਾਜਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਇਸ 'ਚ ਬਹੁਤ ਸਾਰਾ ਵਿਟਾਮਿਨ ਏ ਹੁੰਦਾ ਹੈ।
  8. ਮਿਰਚ - ਮਾਹਿਰਾਂ ਦਾ ਮੰਨਣਾ ਹੈ ਕਿ ਇੰਫੈਕਸ਼ਨ ਤੋਂ ਲੜਨ ਦੀ ਬਹੁਤ ਤਾਕਤ ਹੁੰਦੀ ਹੈ। ਇਸ ਲਈ ਨਿਮੋਨੀਆ 'ਚ ਜ਼ਰੂਰ ਖਾਓ।
  9. ਤਿਲ - ਨਿਮੋਨੀਆ ਦੇ ਖਤਰਨਾਕ ਬੈਕਟੀਰੀਆ ਨਾਲ ਤਿਲ ਦੇ ਬੀਜਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
  10. ਸ਼ਹਿਦ - ਖੰਡ ਦੀ ਬਜਾਏ ਇਸ ਬੀਮਾਰੀ 'ਚ ਸ਼ਹਿਦ ਖਾਣਾ ਚਾਹੀਦਾ ਹੈ ਕਿਉਂਕਿ ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਹੜੇ ਕਿ ਸਰੀਰ ਨੂੰ ਖਰਾਬ ਬੈਕਟੀਰੀਆ ਤੋਂ ਬਚਾਉਂਦੇ ਹਨ।
  11. ਮੇਥੀ ਦਾਣਾ - ਇਸ 'ਚ ਬਹੁਤ ਸਾਰੀ ਸ਼ਕਤੀ ਹੁੰਦੀ ਹੈ। ਇਸ ਬੀਮਾਰੀ 'ਚ ਮੇਥੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
  12. ਕਾਲੀ ਚਾਹ - ਜਿਨ੍ਹਾਂ ਨੂੰ ਨਿਮੋਨੀਆ ਹੋਵੇ। ਉਹ ਦੁੱਧ ਨਾਲ ਬਣੇ ਉਤਪਾਦਾਂ ਤੋਂ ਦੂਰੀ ਬਣਾਈ ਰੱਖੋ।