Saturday, September 13, 2014

ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ | Cure for Spinal Pain

ਸਾਡੀ ਰੀੜ੍ਹ ਦੀ ਹੱਡੀ ਕੁਲ 33 ਮਣਕਿਆਂ ਦੀ ਬਣੀ ਹੁੰਦੀ ਹੈ, ਜਿਨ੍ਹਾਂ ਵਿਚ 7 ਸਰਵਾਈਕਲ (ਗਰਦਨ ਦੇ ਮਣਕੇ), 12 ਥੋਰੈਸਿਕ (ਪਿੱਠ ਦਾ ਭਾਗ), 5 ਲੁੰਬਰ (ਕਮਰ) ਅਤੇ 5 ਫਿਊਜ਼ ਹੋ ਕੇ ਇਕ ਸੈਕਰਲ ਭਾਗ ਬਣਾਉਂਦੇ ਹਨ ਅਤੇ 4 ਫਿਊਜ਼ ਹੋ ਕੇ ਕੋਕਿਸੀ ਭਾਗ ਨੂੰ ਬਣਾਉਂਦੇ ਹਨ, ਜਿਸ ਨੂੰ ਪੂਛ ਵਾਲੀ (ਟੇਲ ਬੋਨ) ਹੱਡੀ ਕਿਹਾ ਜਾਂਦਾ ਹੈ।
  1. ਸਰਵਾਈਕਲ : 7
  2. ਥੋਰੈਸਿਕ : 12
  3. ਲੁੰਬਰ : 5
  4. ਸੈਕਰਮ ਬੋਨ : 5
  5. ਕੋਕਿਸੀ : 4


ਸਰਵਾਈਕਲ

ਸਰਵਾਈਕਲ ਵਿਚ ਕੁਲ 7 ਮਣਕੇ ਹੁੰਦੇ ਹਨ। ਜੋੜਾਂ ਵਿਚ ਇਕ ਤਰਲ ਪਦਾਰਥ ਅਤੇ ਗੱਦੀਦਾਰ ਝਿੱਲੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਡਿਸਕ ਦੇ ਨਾਂ ਨਾਲ ਜਾਣਦੇ ਹਾਂ।

ਸਰਵਾਈਕਲ ਦਰਦ ਦੇ (ਗਰਦਨ) ਕਾਰਨ

ਸਰਵਾਈਕਲ ਦਾ ਦਰਦ ਮੁੱਖ ਤੌਰ 'ਤੇ ਹੇਠ ਲਿਖੇ ਕਾਰਨਾਂ ਕਰਕੇ ਹੋ ਸਕਦਾ ਹੈ। ਰੀੜ੍ਹ ਦੀ ਹੱਡੀ ਵਿਚ ਆਉਣ ਵਾਲੇ ਪਰਿਵਰਤਨ ਨੂੰ ਅਸੀਂ ਸਪੋਂਡੇਲਾਇਸਿਸ (ਹੱਡੀਆਂ ਦਾ ਵਧ ਜਾਣਾ) ਵੀ ਕਹਿੰਦੇ ਹਾਂ।
  1. ਕੁਝ ਮਰੀਜ਼ਾਂ ਵਿਚ ਇਕ ਜਾਂ ਇਕ ਤੋਂ ਵਧੇਰੇ ਵਾਰ ਇਕ ਜਗ੍ਹਾ 'ਤੇ ਸੱਟ ਲੱਗਣ ਕਾਰਨ ਹੁੰਦਾ ਹੈ।
  2. ਗਲਤ ਤਰੀਕੇ ਨਾਲ ਵਧੀ ਹੋਈ ਹੱਡੀ ਕਰਕੇ ਹੁੰਦਾ ਹੈ ਅਤੇ ਮਣਕਿਆਂ ਵਿਚ ਜ਼ਿਆਦਾ ਮਿਨਰਲ ਦੇ ਜਮ੍ਹਾ ਹੋਣ ਕਰਕੇ ਵੀ ਦਰਦ ਹੋ ਸਕਦਾ ਹੈ।
  3. ਮਾਸਪੇਸ਼ੀਆਂ ਦਾ ਜ਼ਿਆਦਾ ਖਿਚਾਅ 'ਚ ਰਹਿਣ ਵਾਲਾ ਗਰਦਨ ਦਾ ਝੁਕਾਅ ਇਕ ਪਾਸੇ ਵੱਲ ਹੋ ਜਾਂਦਾ ਹੈ। ਇਸ ਵਿਚ ਮੁੱਖ ਕਰਕੇ ਸਟਰਨੋਕਾਲੀਡੋ ਮੈਸਟੋਇਡ ਨਾਮੀ ਮਸਲ ਦਾ ਖਿਚਾਅ ਕਰਕੇ ਹੁੰਦਾ ਹੈ। ਇਸ ਬੀਮਾਰੀ ਨੂੰ ਟਰੋਟੀਕੋਲਸ ਕਿਹਾ ਜਾਂਦਾ ਹੈ।
  4. ਇਹ ਸਰਵਾਈਕਲ ਦੇ ਗਠੀਏ ਕਰਕੇ ਵੀ ਹੋ ਸਕਦਾ ਹੈ।
  5. ਘੰਟਿਆਂਬੱਧੀ ਕੰਪਿਊਟਰ ਵਰਕ, ਦਫਤਰੀ ਕੰਮਕਾਜ ਜਾਂ ਲੰਮਾ ਸਮਾਂ ਡਰਾਈਵ ਕਰਨ ਵਾਲੇ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹਨ।


ਬਚਾਅ

  • ਕੁਰਸੀ ਅਤੇ ਟੇਬਲ ਦਫਤਰ ਵਿਚ ਤੁਹਾਡੇ ਕੱਦ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ।
  • ਆਪਣੇ ਮੋਬਾਈਲ ਨੂੰ ਮੋਢੇ 'ਤੇ ਰੱਖ ਕੇ ਗਰਦਨ ਟੇਢੀ ਕਰਕੇ ਗੱਲ ਨਹੀਂ ਕਰਨੀ ਚਾਹੀਦੀ। ਇਸ ਨਾਲ ਟਰੋਟੀਕੋਲਸ ਨਾਂ ਦੀ ਬੀਮਾਰੀ ਲੱਗ ਜਾਂਦੀ ਹੈ।
  • ਪੇਟ ਭਾਰ ਨਹੀਂ ਸੌਣਾ ਚਾਹੀਦਾ।
  • ਆਪਣੀ ਗਰਦਨ ਦੀਆਂ ਸਮੇਂ-ਸਮੇਂ 'ਤੇ ਕਸਰਤਾਂ ਕਰਨੀਆਂ ਚਾਹੀਦੀਆਂ ਹਨ।
  • ਕੰਮ ਕਰਨ ਦੌਰਾਨ ਆਪਣੀਆਂ ਮਾਸਪੇਸ਼ੀਆਂ ਨੂੰ ਸਮੇਂ-ਸਮੇਂ 'ਤੇ ਥੋੜ੍ਹਾ ਆਰਾਮ ਦੇਣਾ ਚਾਹੀਦਾ ਹੈ।
  • ਲਗਾਤਾਰ ਇਕ ਜਗ੍ਹਾ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਹਰ ਅੱਧੇ ਘੰਟੇ ਬਾਅਦ ਪੰਜ ਮਿੰਟ ਲਈ ਤੁਰਨਾ-ਫਿਰਨਾ ਚਾਹੀਦਾ ਹੈ।


ਡੋਰਸਲ (ਥੈਰੋਸਿਕ) ਕਮਰ ਦਾ ਭਾਗ

ਥੋਰੈਸਿਕ ਪਸਲੀਆਂ ਅਤੇ ਮਣਕੇ ਆਪਸ ਵਿਚ ਦੋ ਜੋੜਾਂ ਨਾਲ ਮਿਲੇ ਹੁੰਦੇ ਹਨ, ਜੋ ਕਿ ਇਨ੍ਹਾਂ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਦੇ ਹਨ। ਇਨ੍ਹਾਂ ਦੋਹਾਂ ਜੋੜਾਂ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਸਾਡੇ ਸਰੀਰ ਦੇ ਉਪਰਲੇ ਹਿੱਸੇ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਜੋੜਾਂ ਵਲੋਂ ਨਸਾਂ ਨੂੰ ਦਬਾਉਣ 'ਤੇ ਦਰਦ ਛਾਤੀ ਤੇ ਪੇਟ 'ਚ ਵੀ ਜਾਂਦਾ ਹੈ।

ਡੋਰਸਲ ਦਰਦ ਤੋਂ ਬਚਾਅ

  • ਸਰੀਰਕ ਵਜ਼ਨ ਕੱਦ ਮੁਤਾਬਕ ਰੱਖਣਾ ਚਾਹੀਦਾ ਹੈ।
  • ਸੌਣ ਵੇਲੇ ਤਲਾਈ ਦਾ ਇਸਤੇਮਾਲ ਕਰੋ।
  • ਆਪਣੇ ਸਰੀਰਕ ਢਾਂਚੇ ਨੂੰ ਇਕਸਾਰ ਰੱਖਣਾ ਚਾਹੀਦਾ ਹੈ।
  • ਝੁਕ ਕੇ ਕੋਈ ਲੰਮਾ ਸਮਾਂ ਕੰਮ ਨਾ ਕਰੋ।
  • ਸਮੇਂ-ਸਮੇਂ 'ਤੇ ਕਸਰਤ ਕਰਨੀ ਚਾਹੀਦੀ ਹੈ।
  • ਰੋਜ਼ਾਨਾ ਸਾਹ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ।
  • ਜ਼ਿਆਦਾ ਦੇਰ ਖੜ੍ਹੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਰੀੜ੍ਹ ਦੀ ਹੱਡੀ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
  • ਜ਼ਿਆਦਾ ਦੇਰ ਪੈਰਾਂ ਭਾਰ ਨਹੀਂ ਬੈਠਣਾ ਚਾਹੀਦਾ।
  • ਭਰਪੂਰ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
  • ਕਸਰਤ ਕਰਨ ਤੋਂ ਪਹਿਲਾਂ ਆਪਣੇ ਸਰੀਰ ਨੂੰ ਗਰਮ ਕਰਨਾ ਅਤੇ ਕਸਰਤ ਕਰਨ ਤੋਂ ਬਾਅਦ ਠੰਡਾ ਕਰਨਾ ਚਾਹੀਦਾ ਹੈ।
  • ਪੂਰੀ ਮਾਤਰਾ ਵਿਚ ਨੀਂਦ ਲੈਣੀ ਚਾਹੀਦੀ ਹੈ।


ਲੁੰਬਰ (ਕਮਰ ਦਰਦ)

  1. ਲੁੰਬਰ ਸੰਖਿਆ ਵਿਚ 5 ਹੁੰਦੇ ਹਨ।
  2. ਇਸ ਦਾ ਦਰਦ ਕਿਸੇ ਤਰ੍ਹਾਂ ਦੀ ਸੱਟ ਲੱਗਣ ਨਾਲ ਜਾਂ ਫਿਰ ਮਾਸਪੇਸ਼ੀਆਂ ਦੇ ਜ਼ਿਆਦਾ ਅਕੜਾਅ (ਸਟਿਫਨਸ) ਨਾਲ ਸ਼ੁਰੂ ਹੋ ਜਾਂਦਾ ਹੈ।
  3. ਨਸਾਂ ਦੇ ਦਬਾਅ ਵਿਚ ਆਉਣ ਨਾਲ ਇਨ੍ਹਾਂ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
  4. ਗਠੀਏ ਨਾਲ ਵੀ ਇਸ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
  5. ਇਕ ਮਣਕੇ ਦੇ ਦੂਜੇ ਮਣਕੇ ਤੋਂ ਖਿਸਕਣ ਨਾਲ ਵੀ ਇਸ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਲੱਤਾਂ ਤੇ ਪੈਰਾਂ 'ਚ ਟੇਢਾਪਣ ਆ ਜਾਂਦਾ ਹੈ। ਮਰੀਜ਼ ਨੂੰ ਪਿਸ਼ਾਬ ਕਰਨ ਵਿਚ ਜ਼ੋਰ ਲੱਗਦਾ ਹੈ। ਲੱਤਾਂ ਭਾਰੀਆਂ ਹੋ ਜਾਂਦੀਆਂ ਹਨ। ਕਈ ਵਾਰ ਮਰੀਜ਼ ਦੇ ਪੈਰਾਂ ਵਿਚ ਸੋਜਿਸ਼ ਆ ਜਾਂਦੀ ਹੈ, ਲੱਤਾਂ ਸੁੰਨ ਹੋਣ ਲੱਗਦੀਆਂ ਹਨ।
  6. ਕਸਰਤ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮ ਕਰੋ ਤੇ ਕਸਰਤ ਕਰਨ ਤੋਂ ਬਾਅਦ ਠੰਡਾ ਕਰੋ।


ਸੈਕਰਮ (ਕਮਰ ਤੋਂ ਹੇਠਾਂ ਵਾਲੇ ਭਾਗ ਦਾ ਦਰਦ)

ਸੈਕਰਮ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਹੈ। ਇਹ ਲੁੰਬਰ ਦੇ ਪੰਜਵੇਂ ਮਣਕੇ ਤੇ ਕੋਕਿਸੀ ਵਿਚਕਾਰ ਆਉਂਦਾ ਹੈ। ਸੈਕਰਮ ਇਕ ਤਿਕੋਣ ਆਕਾਰ ਦੀ ਹੱਡੀ ਹੁੰਦੀ ਹੈ। ਇਹ ਆਪਸ 'ਚ ਫਿਊਜ਼ ਹੋ ਕੇ ਸੈਕਰਮਾਰਿਜ਼ਨ ਬਣਾਉਂਦੀਆਂ ਹਨ।

ਸੈਕਰਮ ਦਾ ਇਲਾਜ

ਸਰਵਾਈਕਲ ਦਰਦ ਅਤੇ ਕਮਰ ਦਰਦ ਦੇ ਡਾਕਟਰੀ ਇਲਾਜ ਸੰਬੰਧੀ ਕਾਫੀ ਖੋਜਾਂ ਹੋ ਚੁੱਕੀਆਂ ਹਨ। ਆਧੁਨਿਕ ਮਸ਼ੀਨੀ ਅਤੇ ਆਯੁਰਵੈਦਿਕ ਤਕਨੀਕ ਰਾਹੀਂ ਇਸ ਦਾ ਬਿਨਾਂ ਆਪ੍ਰੇਸ਼ਨ ਇਲਾਜ ਬਿਲਕੁਲ ਸੰਭਵ ਹੋ ਚੁੱਕਾ ਹੈ, ਜਿਸ ਨਾਲ ਮਰੀਜ਼ ਕੁਝ ਦਿਨਾਂ ਵਿਚ ਬਿਨਾਂ ਦਰਦ, ਬਿਨਾਂ ਬੇਹੋਸ਼ੀ ਅਤੇ ਬਿਨਾਂ ਚੀਰ-ਫਾੜ ਦੇ ਸਿਰਫ ਪੰਜ ਦਿਨ ਦੇ ਇਲਾਜ ਨਾਲ ਤੰਦਰੁਸਤ ਮਹਿਸੂਸ ਕਰਨ ਲੱਗਦਾ ਹੈ ਅਤੇ ਪਹਿਲਾਂ ਵਰਗਾ ਆਨੰਦਮਈ ਜੀਵਨ ਬਤੀਤ ਕਰ ਸਕਦਾ ਹੈ।

No comments:

Post a Comment